Complaint ਮੀਟਰ ਖਰਾਬ ਹੋਣ ਅਤੇ ਅੱਗ ਲੱਗਣ ਤੋਂ ਬਚਾਉਣ ਸੰਬੰਦੀ ਅਤੇ ਲਾਪਰਵਾਹੀ ਕਰਨ ਵਾਲੇ ਖਿਲਾਫ ਕਾਰਵਾਈ ਕਰਨ ਦੇ ਸੰਬੰਧੀ।

  • Punjab State Power Corporation [PSPCL] Customer Care, Complaint and Reviews - ਮੀਟਰ ਖਰਾਬ ਹੋਣ ਅਤੇ ਅੱਗ ਲੱਗਣ ਤੋਂ ਬਚਾਉਣ ਸੰਬੰਦੀ ਅਤੇ ਲਾਪਰਵਾਹੀ ਕਰਨ ਵਾਲੇ ਖਿਲਾਫ ਕਾਰਵਾਈ ਕਰਨ ਦੇ ਸੰਬੰਧੀ।
    Munish Kumar Sharma on 2017-10-27 16:47:38

    ਮਾਨ ਯੋਗ
    ਐਸ ਸੀ ਸਾਹਿਬ
    ਪੀ ਐਸ ਪੀ ਸੀ ਐਲ
    ਬਠਿੰਡਾ

    ਵਿਸ਼ਾ :- ਮੀਟਰ ਖਰਾਬ ਹੋਣ ਅਤੇ ਅੱਗ ਲੱਗਣ ਤੋਂ ਬਚਾਉਣ ਸੰਬੰਦੀ ਅਤੇ ਲਾਪਰਵਾਹੀ ਕਰਨ ਵਾਲੇ ਖਿਲਾਫ ਕਾਰਵਾਈ ਕਰਨ ਦੇ ਸੰਬੰਧੀ।

    ਬੇਨਤੀ ਇਹ ਹੈ ਕੇ ਮਨੋਹਰ ਲਾਲ ਇਕ ਦੁਕਾਨਦਾਰ ਵਿਦਿਆ ਮੰਦਿਰ ਗਲੀ ,ਆਰੀਆ ਸਮਾਜ ਚੌਂਕ ਬਠਿੰਡਾ ਵਿਖੇ ਕਿਰਾਏ ਤੇ ਇਕ ਦੁਕਾਨ ਕਰਦਾ ਹੈ। ਜਿਸ ਨੇ ਆਪਣੀ ਪੂਰੀ ਦੁਕਾਨ ਆਪਣੀ ਹੱਦ ਤੋਂ 9 ਫੁੱਟ ਵਦਾ ਕੇ ਲਗਾਉਦਾ ਹੈ। ਅਤੇ ਨਗਰ ਨਿਗਮ ਦੀ ਜਗਾ ਉਤੇ ਕਬਜਾ ਕਰਨ ਲਈ ਉਸ ਨੇ ਆਪਣੀ ਦੁਕਾਨ ਦੀ ਥੜੀ ਪਕੀ ਕਰਨ ਲਈ ਤਿਆਰੀ ਕਰ ਰਿਹਾ ਹੈ। ਇਸ ਲਈ ਮਨੋਹਰ ਲਾਲ ਨੇ ਦੁਕਾਨ ਦੇ ਅਗੇ ਬਣਿਆ ਹੋਇਆ ਬਿਜਲੀ ਦਾ ਖਮਬਾ ਵੀ ਆਪਣਾ ਸਮਾਨ ਰੱਖਣ ਅਤੇ ਟੰਗਣ ਦਾ ਅੱਡਾ ਬਣਾ ਲਿਆ ਹੈ।
    ਜਿਸ ਕਾਰਨ ਖਮਬੇ ਉਤੇ ਲਗੇ ਹੋਏ ਬਿਜਲੀ ਦੇ ਮੀਟਰ ਵੀ ਖ਼ਰਾਬ ਹੋ ਰਹੇ ਹਨ ਅਤੇ ਆਪਣੀ ਜਗਾ ਤੋਂ ਖਿਸਕ ਕੇ ਨੀਚੇ ਆ ਗਏ ਹਨ। ਖਮਬੇ ਅਤੇ ਮੀਟਰ ਉਤੇ ਲਟਕਾਏ ਹੋਏ ਕੱਪੜੇ , ਚੁਣਿਆ ਅਤੇ ਚਾਦਰਾਂ ਅੱਗ ਲੱਗਣ ਦਾ ਇਕ ਮੁੱਖ ਕਾਰਣ ਬਣ ਸਕਦਾ ਹੈ ਜੋ ਕਿ ਇਕ ਵੱਡੇ ਹਾਦਸੇ ਦਾ ਕਾਰਣ ਵੀ ਬਣ ਸਕਦਾ ਹੈ।

    ਜਿਸ ਦੀ ਫੋਟੋ ਨਾਲ ਨੱਥੀ ਕੀਤੀ ਗਈ ਹੈ।

    ਇਸ ਦੀ ਸ਼ਕਾਇਤ ਪਹਿਲਾ ਵੀ PSPCL ਦੀ ਵੈਬਸਾਈਟ ਉਤੇ ਦਰਜ ਕਰਵਾਈ ਹੈ। ਪਰ ਕਿਸੀ ਤਰਾਂ ਦਾ ਕੋਈ ਜਵਾਬ ਨਹੀਂ ਆਯਾ। ਜਿਸ ਦਾ ਸ਼ਕਾਇਤ ਨੰਬਰ :- 1709300005 ਹੈ।

    ਮੇਹਰਬਾਨੀ ਕਰਕੇ ਇਸ ਬੇਨਤੀ ਉਤੇ ਗੌਰ ਕੀਤਾ ਜਾਵੇ ਅਤੇ ਕੋਈ ਮੰਦ ਭਾਗੀ ਘਟਣਾ ਹੋਣ ਤੋਂ ਬਚਾਇਆ ਜਾਵੇ। ਇਸ ਤਰਾਂ ਦੇ ਲਾਪਰਵਾਹੀ ਕਰਨ ਵਾਲੇ ਖਿਲਾਫ ਬਣਦੀ ਕਾਨੂੰਨੀ ਕਾਰਵਾਹੀ ਕੀਤੀ ਜਾਵੇ।

    ਆਪ ਜੀ ਦਾ ਧੰਨਵਾਦੀ

    ਮੁਨੀਸ਼ ਸ਼ਰਮਾ
    97796-49996
    ਵਾਸੀ :- ਵਿਦਿਆ ਮੰਦਿਰ ਗਲੀ, ਆਰੀਆ ਸਮਾਜ ਚੌਂਕ, ਬਠਿੰਡਾ