Complaint ਗੱਡੀਆਂ ਵਾਲਿਆਂ ਤੋ ਧੱਕੇ ਨਾਲ਼ ਪੈਸੇ ਖੋਹਣ ਵਾਰੇ

  • AMRINDER SINGH Alias RAJA WARRING Contact Number, WhatsApp No, Helpline Number, Email Id, Address De - ਗੱਡੀਆਂ ਵਾਲਿਆਂ ਤੋ ਧੱਕੇ ਨਾਲ਼ ਪੈਸੇ ਖੋਹਣ ਵਾਰੇ
    Bhupinder Singh on 2022-02-01 14:33:26

    ਸੱਤ ਸ਼੍ਰੀ ਆਕਾਲ ਜੀ ਸਰ ਮੈ ਭੂਪਿੰਦਰ ਸਿੰਘ ਪਿੰਡ ਰਾਮਪੁਰ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਮੇਰੇ ਕੋਲ ਇਕ ਮਾਲ ਢੋਣ ਵਾਲੀ ਜੀਪ ਹੈ । ਜਿਸਨੂੰ ਚਲਾ ਕੇ ਮੈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ।
    ਮੈੰ ਆਪਣੀ ਜੀਪ ਕੱਲ ਤਰੀਕ 30/01/2022 ਨੂੰ ਲੁਧਿਆਣਾ ਤੋਂ Bhatinda ਭੇਜੀ । ਮੈਨੂੰ ਬੁਖਾਰ ਹੋਣ ਕਾਰਨ ਮੈੰ ਆਪਣੀ ਜੀਪ ਤੇ ਦਿਹਾੜੀ ਤੇ ਡਰਾਈਵਰ ਭੇਜੀਆਂ ਜਦੋਂ ਮੇਰੀ ਜੀਪ Bhatinda ਪਹੁੰਚੀ ਤਾਂ (ਓਸ ਜਗ੍ਹਾ/ਟਾਈਮ/ਤਰੀਕ ਦੀ ਮੈ ਲੋਕੇਸ਼ਨ ਨਾਲ ਨੱਥੀ ਕਰ ਰਿਹਾ ਹਾਂ )ਕਿਸੇ ਰੈਡ ਲਾਈਟ ਤੇ ਮੇਰੀ ਜੀਪ ਨੂੰ ਟ੍ਰੈਫਿਕ ਪੁਲਿਸ ਵੱਲੋਂ ਰੋਕ ਕੇ ਇਹ ਕਹਿ ਕੇ ਪ੍ਰੇਸ਼ਾਨ ਕੀਤਾ ਗਿਆ ਕਿ ਤੂੰ ਰੈਡ ਲਾਈਟ ਪਾਰ ਕੀਤੀ ਹੈ। ਔਰ ਤੇਰੇ ਤਾਂ ਵਰਦੀ ਵੀ ਨਹੀਂ ਪਾਈ ਹੋਈ।ਹੋਰ ਬਹੁਤ ਕੁਝ ਬੁਰਾ ਭਲਾ ਬੋਲਿਆ ਗਿਆ। ਇਸ ਇਵਜ ਵਿੱਚ ਓਸ ਕੋਲੋ 1000/- ਰੁੱਪੇ ਦੀ ਮੰਗ ਕੀਤੀ ਗਈ ਜਦ ਕਿ ਮੇਰੇ ਡਰਾਈਵਰ ਨੇ ਮੈਨੂੰ ਆਪਣੇ ਬੱਚਿਆਂ ਦੀ ਸੋਹੰ ਖਾ ਕੇ ਦੱਸਿਆ ਕਿ ਮੈ ਕੋਈ ਬੱਤੀ ਪਾਰ ਨਹੀ ਕੀਤੀ।
    ਮੇਰੀ ਡਰਾਈਵਰ ਨੂੰ ਕਰੀਬ 20,25 ਮਿੰਟ ਪ੍ਰੇਸ਼ਾਨ ਕਰਨ ਤੋ ਬਾਅਦ ਉਸਦੀ 500/- ਦੀ ਇਕ ਪਰਚੀ ਕੱਟੀ ਗਈ। (ਜਿਸਨੂੰ ਮੈ ਨਾਲ ਨੱਥੀ ਕਰ ਰਿਹਾ ਹਾਂ ਜੀ ) ਜਿਸ ਦੇ ਉਪਰ ਕੋਈ ਗੁਨਾਹ ਨਹੀਂ ਲਿਖੀਆਂ ਗਿਆ।
    ਹੁਣ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਵੀ ਆਂਪਣੇ ਪਰਿਵਾਰ ਦਾ ਢਿੱਡ ਨਾ ਭਰੀਏ ਤਾਂ ਕੀ ਕਰੀਏ।
    ਮੇਰੀ ਬੇਨਤੀ ਹੈ ਕਿ ਮੈਨੂੰ ਇੰਨਸਾਫ ਦਿੱਤਾ ਜਾਵੇ । ਜੇ ਮੇਰੀ ਗੱਡੀ ਨੇ ਰੈੱਡ ਲਾਈਟ ਕਰਾਸ ਕੀਤੀ ਸੀ ਤਾਂ ਮੈ ਸ਼ੱਜਾ ਭੁਗਤਣ ਨੂੰ ਤਿਆਰ ਹਾਂ ਨਹੀਂ ਤਾਂ ਇਹੋ ਜਿਹੇ ਰਿਸ਼ਵਤਖੋਰ ਮੁਲਾਜਮ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ ।

    ਭੁਪਿੰਦਰ ਸਿੰਘ ਪਿੰਡ ਰਾਮਪੁਰ ਜਿਲ੍ਹਾ ਲੁਧਿਆਣਾ ਤਹਿ ਪਾਇਲ ਫੋਨ ਨੰਬਰ 9317051853