Complaints
-
Blocked sewerageBikramjit Singh on 2023-12-04 15:55:13
ਸੇਵਾ ਵਿਖੇ,
ਵੀ ਡੀ ਓ ਸਾਹਿਬ
ਪਟਿਆਲਾ,
ਵਿਸ਼ਾ - ਪਿੰਡ ਵਿੱਚ ਸੀਵਰੇਜ਼ ਦੀ ਮੰਦੀ ਹਾਲਾਤ ਨੂੰ ਠੀਕ ਕਰਵਾਉਣ ਦੀ ਅਰਜ਼ੀ।
ਸ਼੍ਰੀ ਮਾਨ ਜੀ,
ਸਤਿ ਸ਼੍ਰੀ ਆਕਾਲ ਜੀ, ਮੈਂ ਬਿਕਰਮਜੀਤ ਸਿੰਘ ਪੁੱਤਰ ਸ਼੍ਰੀ ਕਸ਼ਮੀਰ ਰਾਮ ਵਸਨੀਕ ਪਿੰਡ ਕਰਮਗੜ੍ਹ ਫੱਗਣ ਮਾਜਰਾ ਡਾਕਖਾਨਾ ਚਲੈਲਾ ਜਿਲ੍ਹਾ ਅਤੇ ਤਹਿਸ਼ੀਲ ਪਟਿਆਲਾ, ਬੇਨਤੀ ਕਰਦਾ ਹਾਂ ਕਿ ਸਾਡੇ ਪਿੰਡ ਵਿੱਚ ਸੀਵਰੇਜ ਦਾ ਬਹੁਤ ਹੀ ਬੁਰਾ ਹਾਲ ਹੈ ਜਿਸ ਕਰਕੇ ਇੱਥੇ 24 ਘੰਟੇ ਪਾਣੀ ਖੜਿਆ ਰਹਿੰਦਾ ਹੈ। ਜਿਸ ਕਰਕੇ ਬਿਮਾਰੀਆਂ ਫੈਲਣ ਦਾ ਡਰ ਹਮੇਸ਼ਾ ਸਾਡੇ ਸ਼ਿਰ ਤੇ ਡਰ ਬਣਿਆ ਰਹਿੰਦਾ ਹੈ। ਪਿਛਲੇ ਦਿਨੀਂ ਸਾਡੇ ਘਰ ਦੇ ਨਾਲ ਲੱਗ ਰਹੇ ਘਰ ਵਿੱਚ 2 ਮੈਂਬਰ ਇਸੀ ਕਰਕੇ ਬਿਮਾਰ ਹੋ ਗਏ ਸੀ ਕਿਉਕਿ ਉਹਨਾ ਨੂੰ ਪਾਣੀ ਦੇ ਖੜੇ ਰਹਿਣ ਕਰਕੇ ਡੇਂਗੂ ਦੀ ਸਿਕਾਇਤ ਆਈ ਸੀ। 2 ਮਹੀਨੇ ਪਹਿਲਾਂ ਮੇਰੇ ਮਾਤਾ ਜੀ ਵੀ ਡੇਂਗੂ ਦਾ ਸ਼ਿਕਾਰ ਹੋ ਗਏ ਸੀ ਜਿਹਨਾਂ ਦਾ ਇਲਾਜ ਅਸੀਂ ਹੁਣ ਤੱਕ ਵੀ ਚੱਲ ਰਿਹਾ ਹੈ। ਸਾਰਾ ਦਿਨ ਇੱਥੇ ਮੱਛਰ ਭਿਣਕਦਾ ਰਹਿੰਦਾ ਹੈ ਅਤੇ ਸਾਡੇ ਬੱਚੇ - ਬਜ਼ੁਰਗ ਬਾਹਰ ਜਾਣ ਤੋਂ ਵੀ ਡਰਦੇ ਹਨ। ਅਸੀਂ ਇਸ ਮਸ਼ਲੇ ਸਬੰਧੀ ਪਹਿਲਾਂ ਵੀ 2 ਅਰਜੀਆਂ ਦੇ ਚੁੱਕੇ ਹਾਂ ਅਤੇ ਪਿੰਡ ਦੇ ਸਰਪੰਚ ਨਾਲ ਵੀ ਕਈ ਵਾਰ ਸਾਂਝੀ ਕੀਤੀ ਹੈ ਪਰ ਇੰਨਾ ਦੇ ਬਾਵਜੂਦ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ । ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਸਾਨੂੰ ਇੰਨਾ ਬਿਮਾਰੀਆਂ ਤੋਂ ਤੇ ਖੜੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕੇ। ਸਾਡੇ ਪਿੰਡ ਦੀ ਸੀਵਰੇਜ਼ ਤੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਕੱਢਿਆ ਜਾਵੇ । ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਗਾਂ।
ਆਪ ਜੀ ਦਾ ਵਿਸ਼ਵਾਸਪਾਤਰ,
ਬਿਕਰਮਜੀਤ ਸਿੰਘ
9779351671
